Road News

ਮੁੰਬਈ ‘ਤੇ ‘ਕੋਲਕਾਤਾ ਦਾ ਨਾਰਾਇਣ ਰਾਜ’
ਮੁੰਬਈ ¸ ਸਪਿਨਰ ਸੁਨੀਲ ਨਾਰਾਇਣ (15 ਦੌੜਾਂ ‘ਤੇ ਚਾਰ ਵਿਕਟਾਂ) ਤੇ ਆਲ ਰਾਊਂਡਰ ਜੈਕਸ ਕੈਲਿਸ (32 ਦੌੜਾਂ ‘ਤੇ ਦੋ ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੇ ਛੋਟੇ ਸਕੋਰ ਦਾ ਬਾਖੂਬੀ ਬਚਾਅ ਕਰਦੇ ਹੋਏ ਮੁੰਬਈ ਇੰਡੀਅਨਜ਼ ਨੂੰ ਅੱਜ ਰਾਤ 32 ਦੌੜਾਂ ਨਾਲ ਹਰਾ ਕੇ ਆਈ. ਪੀ. ਐੱਲ.-5 ਵਿਚ ਦੂਸਰੇ ਸਥਾਨ ‘ਤੇ ਪਹੁੰਚਣ ਦੇ ਨਾਲ ਹੀ ਪਲੇਅ ਆਫ ਵਿਚ ਲਈ ਆਪਣੀ ਸੰਭਾਵਨਾ ਮਜ਼ਬੂਤ ਕਰ ਲਈ। ਕੋਲਕਾਤਾ ਨੇ ਮਨੋਜ ਤਿਵਾਡੀ² (41) ਦੀ ਉਪਯੋਗੀ ਪਾਰੀ ਨਾਲ ਹਾਲਾਂਕਿ ਸੱਤ ਵਿਕਟਾਂ ‘ਤੇ 140 ਦੌੜਾਂ ਬਣਾਈਆਂ ਪਰ ਉਸਦੇ ਗੇਂਦਬਾਜ਼ਾਂ ਨੇ ਖਾਸ ਕਰਕੇ ਨਾਰਾਇਣ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁੰਬਈ ‘ਤੇ ਦਬਾਅ ਬਣਾ ਕੇ ਉਸ ਨੂੰ 19.1 ਓਵਰਾਂ ਵਿਚ 108 ਦੌੜਾਂ ‘ਤੇ ਢੇਰ ਕਰ ਦਿੱਤਾ। ਕੇ. ਕੇ. ਆਰ. 15 ਮੈਚਾਂ ਵਿਚ 9ਵੀਂ ਜਿੱਤ ਅਤੇ 19 ਅੰਕਾਂ ਨਾਲ ਦੂਸਰੇ ਸਥਾਨ ‘ਤੇ ਪਹੁੰਚ ਗਿਆ ਹੈ ਜਦਕਿ ਮੁੰਬਈ 15 ਮੈਚਾਂ ਵਿਚ ਆਪਣੀ ਛੇਵੀਂ ਹਾਰ ਤੋਂ ਬਾਅਦ 18 ਅੰਕਾਂ ਨਾਲ ਤੀਸਰੇ ਸਥਾਨ ‘ਤੇ ਖਿਸਕ ਗਿਆ ਹੈ।

‘ਮੈਨ ਆਫ ਦਿ ਮੈਚ’ ਨਾਰਾਇਣ ਨੇ ਇਕੱਲੇ ਆਪਣੇ ਦਮ ‘ਤੇ ਮੁੰਬਈ ਨੂੰ ਆਤਮਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ। ਨਾਰਾਇਣ ਨੇ 3. 1 ਓਵਰਾਂ ਵਿਚ ਸਚਿਨ, ਹਰਭਜਨ, ਰੋਹਿਤ ਤੇ ਆਰ. ਪੀ. ਸਿੰਘ ਦਾ ਵਿਕਟ ਲਿਆ।

ਆਈ ਫੋਨ,ਆਈ ਪੈਡ ਅਤੇ ਆਈ ਟੱਚ ਦੁਆਰਾ ਹੋਵੇਗੀ ਸ਼ੂਗਰ ਦੀ ਜਾਂਚ
ਸ਼ੂਗਰ ਦੇ ਮਰੀਜ਼ਾਂ ਲਈ ਹੁਣ ਇੱਕ ਨਵਾਂ ਯੰਤਰ ਆ ਗਿਆ ਹੈ ਜਿਹੜਾ ਉਨ੍ਹਾਂ ਨੂੰ ਆਪਣੇ ਖੂਨ ਦੀ ਜਾਂਚ ਤੇ ਉਸ ਦੇ ਨਤੀਜਿਆਂ ਬਾਰੇ ਨਾਲ ਦੀ ਨਾਲ ਜਾਣਕਾਰੀ ਰੱਖਣ ਵਿੱਚ ਮਦਦ ਕਰੇਗਾ। ਇਹ ਯੰਤਰ ਸੂ਼ਗਰ ਦੇ ਮਰੀਜ਼ਾਂ ਦੇ ਆਈਫੋਨਜ਼, ਆਈਪੈਡ ਤੇ ਆਈਟੱਚ ਆਦਿ ਰਾਹੀਂ ਉਨ੍ਹਾਂ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਏਗਾ। ਆਈਬੀਜੀਸਟਾਰ ਨਾਂ ਦਾ ਇਹ ਯੰਤਰ ਬਲੱਡ ਗਲੂਕੋਜ਼ ਮੀਟਰ ਹੈ ਜਿਹੜਾ ਐਪਲ ਦੇ ਆਈਫੋਨਜ਼, ਆਈਪੈਡਜ਼ ਤੇ ਆਈਟੱਚ ਆਦਿ ਨਾਲ ਜੁੜ ਸਕਦਾ ਹੈ। ਇਹ ਸਿਸਟਮ 60 ਡਾਲਰ ਦਾ ਹੈ ਤੇ ਇਸ ਨੂੰ ਅਸਾਨੀ ਨਾਲ ਕਿਤੇ ਵੀ ਲਿਜਾਇਆ ਜਾ ਸਕਦਾ ਹੈ ਤੇ ਇਸ ਦੀ ਵਰਤੋਂ ਵੀ ਅਸਾਨੀ ਨਾਲ ਕੀਤੀ ਜਾ ਸਕਦੀ ਹੈ। ਮਰੀਜ਼ ਨੂੰ ਕਰਨਾ ਇਹ ਹੋਵੇਗਾ ਕਿ ਟੈਸਟਿੰਗ ਸਟਰਿੱਪ ਨੂੰ ਯੰਤਰ ਵਿੱਚ ਪਾਉਣਾ ਹੋਵੇਗਾ ਤੇ ਸਿਸਟਮ ਬਿਨਾ ਦੇਰ ਕੀਤਿਆਂ ਸ਼ਰੀਰ ਵਿੱਚ ਗਲੂਕੋਜ਼ ਦੇ ਪੱਧਰ ਦਾ ਰਿਕਾਰਡ ਦੱਸ ਦੇਵੇਗਾ। ਇਹ ਯੰਤਰ ਮਰੀਜ਼ ਦੇ ਸ਼ਰੀਰ ਵਿੱਚ ਗਈ ਕਾਰਬ ਤੇ ਇਨਸੁਲਿਨ ਦੀ ਮਾਤਰਾ ਬਾਰੇ ਵੀ ਜਾਣਕਾਰੀ ਦੇਵੇਗਾ। ਫਿਰ ਬਿੱਗਸਟਾਰ ਮਰੀਜ਼ ਨੂੰ ਇਹ ਖੁੱਲ੍ਹ ਦਿੰਦਾ ਹੈ ਕਿ ਉਹ ਆਪਣੀ ਜਾਣਕਾਰੀ ਐਪਲ ਦੇ ਯੰਤਰ ਰਾਹੀਂ ਡਾਕਟਰ ਨਾਲ ਸਾਂਝੀ ਕਰ ਸਕੇ। ਇਸ ਯੰਤਰ ਦਾ ਫਾਇਦਾ ਇਹ ਹੈ ਕਿ ਇਸ ਨੂੰ ਕਿਤੇ ਵੀ ਵਰਤਿਆ ਜਾ ਸਕਦਾ ਹੈ ਤੇ ਇਹ ਅੰਕੜਿਆਂ ਨੂੰ ਸਕਰੀਨ ਉੱਤੇ ਵਿਖਾ ਦਿੰਦਾ ਹੈ ਤੇ ਇਸ ਲਈ ਹੱਥ ਨਾਲ ਤਿਆਰ ਕੀਤੇ ਰਿਕਾਰਡ ਨੂੰ ਸਾਂਭਣ ਤੇ ਨਾਲ ਚੁੱਕੀ ਫਿਰਨ ਦੀ ਲੋੜ ਨਹੀਂ ਪੈਂਦੀ।

ਰੱਦ ਕੀਤੀਆਂ ਇਮੀਗ੍ਰੇਸ਼ਨ ਅਰਜ਼ੀਆਂ ਵਾਲੇ ਫੈਡਰਲ ਸਰਕਾਰ ਨੂੰ ਲਿਜਾਣ ਲੱਗੇ ਕੋਰਟ ‘ਚ
ਓਟਵਾ, 17 ਮਈ - ਰੱਦ ਕੀਤੀਆਂ ਅਰਜ਼ੀਆਂ ਵਾਲੇ ਹੁਣ ਫੈਡਰਲ ਸਰਕਾਰ ਨੂੰ ਅਦਾਲਤ ਵਿੱਚ ਲਿਜਾਣ ਦੀ ਤਿਆਰੀ ਕਰ ਰਹੇ ਹਨ। ਸਾਲ 2008 ਤੋਂ ਪਹਿਲਾਂ ਦਿੱਤੀਆਂ ਗਈਆਂ 280,000 ਦੇ ਲੱਗਭਗ ਅਰਜ਼ੀਆਂ ਦੇ ਬੋਝ ਨੂੰ ਖ਼ਤਮ ਕਰਨ ਲਈ ਉਨ੍ਹਾਂ ਨੂੰ ਮੋੜਨ ਦਾ ਜਿਹੜਾ ਫੈਸਲਾ ਕੰਜ਼ਰਵੇਟਿਵ ਸਰਕਾਰ ਵੱਲੋਂ ਕੀਤਾ ਗਿਆ ਹੈ ਉਹ ਬਿਨੈਕਾਰਾਂ ਨੂੰ ਹਜ਼ਮ ਨਹੀਂ ਹੋਇਆ। ਬਿਨੈਕਾਰ ਇਸ ਫੈਸਲੇ ਤੋਂ ਕਾਫੀ ਨਿਰਾਸ਼ ਤੇ ਨਰਾਜ਼ ਹਨ। ਸਰਕਾਰ ਨੇ ਇਸ ਫੈਸਲੇ ਦਾ ਐਲਾਨ ਆਪਣੇ ਮਾਰਚ ਵਾਲੇ ਬਜਟ ਵਿੱਚ ਕੀਤਾ ਸੀ। ਉਸ ਸਮੇਂ ਇਹ ਆਖਿਆ ਗਿਆ ਸੀ ਕਿ ਇਮੀਗ੍ਰੇਸ਼ਨ ਸਿਸਟਮ ਨੂੰ ਆਧੁਨਿਕ ਜਾਮਾ ਪਹਿਨਾਏ ਜਾਣ ਲਈ ਅਜਿਹਾ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਪਰ ਟੋਰਾਂਟੋ ਦੇ ਵਕੀਲ ਲੌਰਨ ਵਾਲਡਮੈਨ, ਜੋ ਕਿ ਕੁੱਝ ਕੁ ਬਿਨੈਕਾਰਾਂ ਦੀ ਨੁਮਾਇੰਦਗੀ ਕਰ ਰਹੇ ਹਨ, ਨੇ ਆਖਿਆ ਕਿ ਇਹ ਫੈਸਲਾ ਸਹੀ ਨਹੀਂ ਹੈ। ਖਾਸਤੌਰ ਉੱਤੇ ਉਨ੍ਹਾਂ ਬਿਨੈਕਾਰਾਂ ਲਈ ਜਿਨ੍ਹਾਂ ਨੇ ਆਪਣੀ ਇਮੀਗ੍ਰੇਸ਼ਨ ਸਬੰਧੀ ਅਰਜ਼ੀ ਮੁਲਾਂਕਣ ਲਈ ਸਾਰੇ ਜਾਇਜ਼ ਪ੍ਰਮਾਣ ਪੱਤਰਾਂ ਨਾਲ ਲਾਈ ਸੀ। ਸਰਕਾਰ ਨੇ ਇਹ ਰਾਹ ਵੀ ਸੁਝਾਇਆ ਸੀ ਕਿ ਜਿਨ੍ਹਾਂ ਦੀਆਂ ਅਰਜ਼ੀਆਂ ਤੇ ਫੀਸਾਂ ਮੁੜ ਚੁੱਕੀਆਂ ਹਨ ਉਹ ਨਵੇਂ ਦਾਖਲਾ ਨਿਯਮਾਂ ਤਹਿਤ ਮੁੜ ਅਪਲਾਈ ਕਰ ਸਕਦੇ ਹਨ। ਇਮੀਗ੍ਰੇਸ਼ਨ ਸਿਸਟਮ ਸਬੰਧੀ ਤਬਦੀਲੀਆਂ ਨੂੰ ਸਰਬਾਂਗੀ ਬਜਟ ਬਿੱਲ ਵਿੱਚ ਹੀ ਰਲਾ ਕੇ ਪੇਸ਼ ਕਰ ਦਿੱਤਾ ਗਿਆ ਸੀ। ਇਸ ਤੋਂ ਭਾਵ ਇਹ ਹੈ ਕਿ ਉਸ ਬਿੱਲ ਦੇ ਪਾਸ ਹੋਣ ਤੋਂ ਪਹਿਲਾਂ ਮਾਮਲੇ ਅਦਾਲਤ ਵਿੱਚ ਨਹੀਂ ਲਿਆਂਦੇ ਜਾ ਸਕਦੇ। ਪਰ ਵਾਲਡਮੈਨ ਦਾ ਕਹਿਣਾ ਹੈ ਕਿ ਉਹ ਅਦਾਲਤ ਨੂੰ ਆਖਣਗੇ ਕਿ ਉਹ ਸਰਕਾਰ ਉੱਤੇ ਦਬਾਅ ਬਣਾਵੇ ਤੇ ਇਹ ਹੁਕਮ ਦੇਵੇ ਕਿ ਜਦੋਂ ਤੱਕ ਉਸ ਦੇ ਕਲਾਇੰਟਸ ਦੇ ਕੇਸਾਂ ਦੀ ਸੁਣਵਾਈ ਨਹੀਂ ਹੋ ਜਾਂਦੀ ਉਦੋਂ ਤੱਕ ਉਨ੍ਹਾਂ ਦੀਆਂ ਫਾਈਲਾਂ ਖੁੱਲ੍ਹੀਆਂ ਰੱਖੀਆਂ ਜਾਣ।

ਜੀ-20 ਦੌਰਾਨ ਜਿ਼ਆਦਤੀ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਬਖ਼ਸਿ਼ਆ ਨਹੀਂ ਜਾਵੇਗਾ-ਬਿੱਲ ਬਲੇਅਰ
ਟੋਰਾਂਟੋ, 17 ਮਈ -  ਟੋਰਾਂਟੋ ਪੁਲਿਸ ਮੁਖੀ ਬਿੱਲ ਬਲੇਅਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੀ-20 ਸਿਖਰ ਸੰਮੇਲਨ ਦੌਰਾਨ ਜਿ਼ਆਦਤੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਬਖਸਿ਼ਆ ਨਹੀਂ ਜਾਵੇਗਾ। ਉਨ੍ਹਾਂ ਆਪਣਾ ਰੁਖ ਸਾਫ ਕਰਦਿਆਂ ਦੱਸਿਆ ਕਿ ਜੇ ਪੁਲਿਸ ਟ੍ਰਿਬੀਊਨਲ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਜਿ਼ਆਦਤੀ ਕਰਨ ਲਈ ਕਸੂਰਵਾਰ ਪਾਉਂਦਾ ਹੈ ਤਾਂ ਉਸ ਪੁਲਿਸ ਅਧਿਕਾਰੀ ਦੀ ਜਵਾਬਦੇਹੀ ਮੁਕੱਰਰ ਕੀਤੀ ਜਾਵੇਗੀ ਤੇ ਉਸ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। 2010 ਵਿੱਚ ਟੋਰਾਂਟੋ ਵਿੱਚ ਹੋਈ ਜੀ-20 ਵਾਰਤਾ ਦੌਰਾਨ ਪੁਲਿਸ ਅਧਿਕਾਰੀਆਂ ਦੇ ਵਿਵਹਾਰ ਬਾਰੇ ਬੁੱਧਵਾਰ ਨੂੰ ਆਈ ਇੱਕ ਰਿਪੋਰਟ ਤੋਂ ਬਾਅਦ ਹੀ ਬਲੇਅਰ ਵੱਲੋਂ ਅਜਿਹੀ ਟਿੱਪਣੀ ਕੀਤੀ ਗਈ। ਇਸ ਰਿਪੋਰਟ ਵਿੱਚ ਪਾਇਆ ਗਿਆ ਕਿ ਵਾਰਤਾ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਈ ਤਰ੍ਹਾਂ ਦੇ ਹੱਥਕੰਢਿਆਂ ਰਾਹੀਂ ਆਪਣੀ ਹੱਦ ਟੱਪੀ ਤੇ ਕਈ ਮੁਜ਼ਾਹਰਾਕਾਰੀਆਂ ਨੂੰ ਗੈਰਕਾਨੂੰਨੀ ਢੰਗ ਨਾਲ ਨਜ਼ਰਬੰਦ ਕਰਕੇ ਰੱਖਿਆ ਗਿਆ। ਇਸ ਨਾਲ ਉਨ੍ਹਾਂ ਮੁਜ਼ਾਹਰਾਕਾਰੀਆਂ ਦੇ ਅਧਿਕਾਰਾਂ ਦੀ ਉਲੰਘਣਾ ਵੀ ਹੋਈ। ਓਨਟਾਰੀਓ ਪੁਲਿਸ ਵਾਚਡੌਗ ਦੀ ਰਿਪੋਰਟ ਵਿੱਚ ਪੁਲਿਸ ਵੱਲੋਂ ਭੀੜ ਨੂੰ ਕਾਬੂ ਵਿੱਚ ਰੱਖਣ ਲਈ ਵਰਤੀ ਗਈ ਵਾਧੂ ਤਾਕਤ ਦੀ ਆਲੋਚਨਾ ਵੀ ਕੀਤੀ ਗਈ। ਇਸ ਤੋਂ ਇਲਾਵਾ ਬਿਨਾ ਕਿਸੇ ਕਾਨੂੰਨੀ ਅਧਿਕਾਰ ਦੇ ਵੱਡੀ ਗਿਣਤੀ ਕੈਨੇਡੀਅਨਾਂ ਦੀ ਤਲਾਸ਼ੀ ਲੈਣ ਉੱਤੇ ਵੀ ਪੁਲਿਸ ਦੀ ਚੰਗੀ ਖਾਸੀ ਝਾੜਝੰਬ ਕੀਤੀ ਗਈ। ਬਲੇਅਰ ਨੇ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਜੇ ਟ੍ਰਿਬੀਊਨਲ ਸਾਹਮਣੇ ਪੇਸ਼ ਕੀਤੇ ਸਬੂਤਾਂ ਦੇ ਅਧਾਰ ਉੱਤੇ ਕਿਸੇ ਅਧਿਕਾਰੀ ਦੀ ਗਲਤੀ ਸਿੱਧ ਹੋ ਜਾਂਦੀ ਹੈ ਤਾਂ ਉਹ ਉਸ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਕਰਨ ਲਈ ਤਿਆਰ ਹਨ। ਬਲੇਅਰ ਨੇ ਆਖਿਆ ਕਿ ਇੰਡੀਪੈਂਡੈਂਟ ਪੁਲਿਸ ਰਵਿਊ ਡਾਇਰੈਕਟਰ ਆਫਿਸ ਦੇ ਮੁਖੀ ਗੈਰੀ ਮੈਕਨੈਲੀ ਵੱਲੋਂ ਕੀਤੀਆਂ ਗਈਆਂ ਸਿਫਾਰਿਸ਼ਾਂ ਵੀ ਉਨ੍ਹਾਂ ਨੂੰ ਮਨਜੂਰ ਹਨ। ਉਨ੍ਹਾਂ ਇਸ ਰਿਪੋਰਟ ਨੂੰ ਬਹੁਤ ਵਧੀਆ ਦੱਸਦਿਆਂ ਆਖਿਆ ਕਿ ਇਹ ਚੰਗਾ ਕੰਮ ਹੈ ਜਿਹੜਾ ਓਨਟਾਰੀਓ ਪੁਲਿਸ ਵਿਭਾਗ ਲਈ ਬਹੁਤ ਜ਼ਰੂਰੀ ਹੈ।

ਕਦੇ ਓਬਾਮਾ ਨੂੰ ਤਲਾਕ ਦੇਣ ਦੀ ਤਿਆਰੀ ‘ਚ ਸੀ ਮਿਸ਼ੇਲ
ਲੰਦਨ – ਅਮਰੀਕਾ ਦੀ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਅੱਜ ਭਾਵੇਂ ਹੀ ਆਪਣੇ ਪਤੀ ਤੇ ਦੋ ਬੇਟੀਆਂ ਨਾਲ ਸੁਖੀ ਜੀਵਨ ਬਿਤਾ ਰਹੀ ਹੈ ਪਰ ਕੁਝ ਸਾਲ ਪਹਿਲਾਂ ਉਨ੍ਹਾਂ ਦੇ ਮਨ ਵਿਚ ਬਰਾਕ ਓਬਾਮਾ ਲਈ ਕਾਫੀ ਕੜਵਾਹਟ ਪੈਦਾ ਹੋ ਗਈ ਸੀ। ਇਕ ਕਿਤਾਬ ਦੀ ਮੰਨੀਏ ਤਾਂ ਉਹ ਓਬਾਮਾ ਨੂੰ ਤਲਾਕ ਦੇਣ ਦੀ ਤਿਆਰੀ ਵਿਚ ਸੀ।

ਮੁੱਖ ਮੰਤਰੀ ਦੇ ਕਾਫਲੇ ਨੂੰ ਰਾਸਤਾ ਨਾ ਦੇਣ ‘ਤੇ ਮਿਲੀ ਜੇਲ
ਨਵੀਂ ਦਿੱਲੀ— ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਕਾਫਲੇ ਨੂੰ ਰਸਤਾ ਨਾ ਦਿੱਤੇ ਜਾਣ ਅਤੇ ਪੁਲਸ ਦੇ ਹੁਕਮਾਂ ਨੂੰ ਸੁਣਨ ਤੋਂ ਇਨਕਾਰ ਕਰਨ ਦੇ ਦੋਸ਼ ‘ਚ ਉੱਤਰ ਪੱਛਮੀ ਦਿੱਲੀ ਤੋਂ ਦੋ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਗਿਆ। ਘਟਨਾ ਕਰੀਬ 11.15 ਵਜੇ ਮੁਖਰਜੀ ਨਗਰ ‘ਚ ਹੋਈ ਜਦੋਂ ਮੁੱਖ ਮੰਤਰੀ ਖਵਾਜ਼ਾ ਮੋਇਨੁਦੀਨ ਚਿਸ਼ਤੀ ਦਰਗਾਹ, ਅਜਮੇਰ ਦੇ ਤੀਰਥਯਾਤਰੀਆਂ ਲਈ ਉਨ੍ਹਾਂ ਦੇ ਕੈਂਪ ਦਾ ਉਦਘਾਟਨ ਕਰਨ ਬੁਰਾੜੀ ਜਾ ਰਹੀ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਕਾਰ ਉਨ੍ਹਾਂ ਦੇ ਪਿੱਛੇ ਸੀ। ਸੁਰੱਖਿਆ ਵਾਹਨਾਂ ‘ਚ ਚੱਲ ਰਹੇ ਕਰਮੀਆਂ ਨੇ ਰਸਤਾ ਦੇਣ ਲਈ ਕਾਰ ਸਵਾਰ ਲੋਕਾਂ ਨੂੰ ਸੰਕੇਤ ਦਿੱਤੇ ਪਰ ਉਨ੍ਹਾਂ ਨੇ ਪਾਲਣਾ ਨਹੀਂ ਕੀਤੀ। ਬਾਅਦ ‘ਚ ਉਨ੍ਹਾਂ ਨੂੰ ਜ਼ਬਰਦਸਤੀ ਰੋਕਣਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਵਾਂ ਨੌਜਵਾਨਾਂ ਨੂੰ ਹਿਰਾਸਤ ‘ਚ ਲੈਣਾ ਪਿਆ ਤਾਂ ਜੋ ਉਨ੍ਹਾਂ ਦੇ ਮਕਸਦ ਦਾ ਪਤਾ ਲਗਾਇਆ ਜਾ ਸਕੇ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਤੋਂ ਖੁਫੀਆ ਬਿਊਰੋ ਦੇ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਬੰਬ ਰੋਕੂ ਦਸਤੇ ਨੇ ਨੌਜਵਾਨਾਂ ਦੀ ਵੀ ਤਲਾਸ਼ੀ ਲਈ। ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਪੁੱਛਗਿੱਛ ‘ਚ ਅਜਿਹਾ ਨਹੀਂ ਲੱਗਦਾ ਕਿ ਨੌਜਵਾਨਾਂ ਨੇ ਅਜਿਹਾ ਜਾਣਬੁੱਝ ਕੇ ਕੀਤਾ ਹੈ ਅਤੇ ਉਨ੍ਹਾਂ ਦਾ ਕੋਈ ਮਕਸਦ ਸੀ।

ਕੇਂਦਰ ਨੇ ਕੀਤਾ ਪੰਜਾਬ ਨਾਲ ਸੌਤੇਲਾਪਨ—ਮਜੀਠੀਆ
ਬਟਾਲਾ—ਲੋਕ ਸੰਪਰਕ ਅਤੇ ਮਾਲ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਗ੍ਰਹਿ ਸਥਾਨ ‘ਤੇ ਆਯੋਜਤ ਬੈਠਕ ‘ਚ ਪੱਤਰਕਾਰਾਂ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਹੀ ਸੌਤੇਲਾ ਪਨ ਕੀਤਾ ਹੈ। ਹੁਣ ਫਿਰ ਗ੍ਰਾਂਟਾਂ ਦੇ ਸਿਲਸਿਲੇ ‘ਚ ਪੰਜਾਬ ਨਾਲ ਭੇਦਭਾਵ ਰੱਖਦੇ ਹੋਏ ਦੂਜੇ ਰਾਜਾਂ ਨੂੰ ਵੱਡੇ ਪੈਕੇਜ ਦਿੱਤੇ ਜਾ ਰਹੇ ਹਨ।

ਮਜੀਠੀਆ ਨੇ ਕਿਹਾ ਕਿ ਸਭ ਤੋਂ ਵਧੇਰੇ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਪਰ ਕੇਂਦਰ ਸਰਕਾਰਾਂ ਨੇ ਹਮੇਸ਼ਾਂ ਹੀ ਪੰਜਾਬੀਆਂ ਨੂੰ ਨਜ਼ਰ ਅੰਦਾਜ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਕੇ ਪੰਜਾਬ ਲਈ ਵਿੱਤੀ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ।

ਮਜੀਠੀਆ ਨੇ ਕੇਂਦਰ ਤੋਂ ਗ੍ਰਾਂਟ ਲੈ ਕੇ ਆਉਣ ਦੇ ਕਾਂਗਰਸੀਆਂ ਦੇ ਦਾਅਵੇ ਦੀ ਹਵਾ ਕੱਢਦੇ ਹੋਏ ਕਿਹਾ ਕਿ ਪੰਜਾਬ ਅੰਦਰ ਕਾਂਗਰਸੀ ਐੱਮ.ਪੀਜ. ਅੱਜ ਤੱਕ ਕਦੇ ਵੀ ਕੇਂਦਰ ਤੋਂ ਪੰਜਾਬ ਲਈ ਕੁੱਝ ਨਹੀਂ ਲਿਆ ਸਕੇ ਹਨ। ਇਹ ਕਾਂਗਰਸੀ ਤਾਂ ਸੋਨੀਆ ਗਾਂਧੀ ਦੇ ਦਰਬਾਰ ‘ਚ ਆਪਣਾ ਉੱਲੂ ਸਿੱਧਾ ਕਰਨ ਲਈ ਗੁਮਰਾਹ ਪੂਰਣ ਬਿਆਨਬਾਜ਼ੀ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਕਈ ਅਧਿਕਾਰੀ ਸ਼ਾਮਲ ਸਨ।

ਪੰਜਾਬ ਸਰਕਾਰ ਵਲੋਂ ਯੁਵਰਾਜ ਦਾ ਸਨਮਾਨ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੂੰ ਕੌਮੀ ਤੇ ਕੌਮਾਂਤਰੀ ਕ੍ਰਿਕਟ ਵਿਚ ਨਾਮਣਾ ਖੱਟ ਕੇ ਦੇਸ਼ ਖਾਸ ਤੌਰ ‘ਤੇ ਸੂਬੇ ਦਾ ਨਾਮ ਰੁਸ਼ਨਾਉਣ ‘ਤੇ ਦਿਲੀ ਵਧਾਈ ਦਿੱਤੀ। ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।  ਯੁਵਰਾਜ ਸਿੰਘ ਨੂੰ ਕ੍ਰਿਕਟ ਵਿਸ਼ਵ ਕੱਪ 2011 ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਬਦਲੇ ਇਕ ਕਰੋੜ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕਰਨ ਤੋਂ ਬਾਅਦ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੌਜਵਾਨ ਕ੍ਰਿਕਟਰ ਦੀ ਵਿਲੱਖਣ ਪ੍ਰਾਪਤੀ ਭਵਿੱਖ ਵਿਚ ਉਭਰਦੇ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਯੁਵਰਾਜ ਖੇਡਾਂ ਵਿਸ਼ੇਸ਼ ਤੌਰ ‘ਤੇ ਕ੍ਰਿਕਟ ਨੂੰ ਕੌਮਾਂਤਰੀ ਪੱਧਰ ‘ਤੇ ਲਿਜਾਣ ਲਈ ਸਾਡੇ ਦੇਸ਼ ਦੇ ਉਭਰ ਰਹੇ ਖਿਡਾਰੀਆਂ ਲਈ ਮਾਰਗ ਦਰਸ਼ਕ ਬਣੇਗਾ।

ਹਾਈ ਕੋਰਟ ਵਲੋਂ ਤੋਤਾ ਸਿੰਘ ਦੀ ਸਜ਼ਾ ਮੁਅੱਤਲ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨੂੰ ਮੋਹਾਲੀ ਦੀ ਅਦਾਲਤ ਵਲੋਂ ਦਿੱਤੀ ਗਈ 1 ਸਾਲ ਦੀ ਸਜ਼ਾ ਨੂੰ ਮੁਅੱਤਲ  ਕਰ ਦਿਤਾ ਹੈ। ਤੋਤਾ ਸਿੰਘ ਨੂੰ ਸਰਕਾਰੀ ਸਪੰਤੀ ਦੀ ਦੁਰਵਰਤੋਂ ਦੇ ਮਾਮਲੇ ‘ਚ ਮੋਹਾਲੀ ਦੀ ਅਦਾਲਤ ਨੇ 5 ਮਈ ਨੂੰ ਇਕ ਸਾਲ ਦੀ ਕੈਦ ਅਤੇ 30,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਅਦਾਲਤ ਦੇ ਫੈਸਲੇ ਦੇ ਬਾਅਦ ਤੋਤਾ ਸਿੰਘ ਨੂੰ ਖੇਤੀਬਾੜੀ ਮੰਤਰੀ ਵਜੋਂ ਅਸਤੀਫਾ ਦੇਣਾ ਪਿਆ ਸੀ, ਹਾਈਕੋਰਟ ਨੇ ਤੋਤਾ ਸਿੰਘ ਵਲੋਂ ਲਗਾਈ ਗਈ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਅਰਜ਼ੀ ਦੇ ਫੈਸਲੇ ਤਕ ਸਜ਼ਾ ਮੁਅੱਤਲ  ਕਰ ਦਿਤੀ ਹੈ। ਤੋਤਾ ਸਿੰਘ 1997 ਤੋਂ 2002 ਤੱਕ ਪੰਜਾਬ ‘ਚ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਿੱਖਿਆ ਮੰਤਰੀ ਸਨ। ਇਸ ਦੌਰਾਨ   ਉਨ੍ਹਾਂ ‘ਤੇ ਸਰਕਾਰੀ ਸਪੰਤੀ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਮੋਹਾਲੀ ਅਦਾਲਤ ਨੇ ਉਨ੍ਹਾਂ ਨੂੰ 2 ਮਾਮਲਿਆਂ ਤੋਂ ਬਰੀ ਕਰ ਦਿੱਤਾ ਸੀ ਜਦਕਿ ਸਰਕਾਰੀ ਸਪੰਤੀ ਦੀ ਦੁਰਵਰਤੋਂ ਦੇ ਮਾਮਲੇ ‘ਚ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।

ਕੈਪਟਨ ਨੂੰ ਪ੍ਰਧਾਨਗੀ ਤੋਂ ਹਟਾਉਣਾ ਕਾਂਗਰਸ ਨੂੰ ਪੈ ਸਕਦੈ ਮਹਿੰਗਾ
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ਲਈ ਨੈਤਿਕ ਜ਼ਿੰਮੇਵਾਰੀ ਕਬੂਲਦਿਆਂ ਤੁਰੰਤ ਹੀ ਪਾਰਟੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਅਸਤੀਫ਼ਾ ਸੌਂਪ ਦੇਣ ਦੇ ਖੁਦ ਕੀਤੇ ਗਏ ਖ਼ੁਲਾਸੇ ਨਾਲ ਕੈਪਟਨ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾਉਣ ਲਈ ਪਰਦੇ ਅੰਦਰ ਤੇ ਬਾਹਰ ਜ਼ੋਰ ਅਜ਼ਮਾਇਸ਼ ਕਰਨ ਵਾਲੇ ਕਾਂਗਰਸੀ ਆਗੂਆਂ ਤੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੂੰ ਜਿੱਥੇ ਸੰਤੁਸ਼ਟੀ ਮਿਲੀ ਹੈ ਉੱਥੇ ਕੈਪਟਨ ਨੂੰ ਟਿਕਾਈ ਰੱਖਣ ਜਾਂ ਹਟਾ ਦੇਣ ਦੀਆਂ ਕਿਆਸ-ਆਰਾਈਆਂ ਤੇ ਸਿਆਸੀ ਚਰਚਾਵਾਂ ਦਾ ਬਾਜ਼ਾਰ ਵੀ ਗਰਮ ਹੋ ਗਿਆ ਹੈ। ਹਾਲਾਂਕਿ ਕੇਂਦਰੀ ਹਾਈਕਮਾਨ ਤੇ ਏ. ਕੇ. ਐਂਟੋਨੀ ਕਮੇਟੀ ਦੀ ਸਿਫ਼ਾਰਸ਼ ਨੇੜੇ ਭਵਿੱਖ ਦੌਰਾਨ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਤਬਦੀਲੀ ਨੂੰ ਨਕਾਰ ਚੁੱਕੀ ਹੈ।  ਕਾਂਗਰਸ ਹਾਈਕਮਾਨ ਨੂੰ ਹਾਰ ਉਪਰੰਤ ਪੰਜਾਬ ਕਾਂਗਰਸ ਵਿਚ ਉੱਭਰੇ ਮੱਤਭੇਦ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਦੇ ਵਰਤਾਰੇ ਦੀਆਂ ਪਿੱਠ ਪਿਛਲੀਆਂ ਸਾਜ਼ਿਸ਼ਾਂ ਵੀ ਸਮਝਣੀਆਂ ਚਾਹੀਦੀਆਂ ਹਨ । ਹਾਰ ਤੋਂ ਬਾਅਦ ਕੈਪਟਨ ‘ਤੇ ਕਾਂਗਰਸ ‘ਚ ਫਾਈਵ ਸਟਾਰ ਕਲਚਰ ਲਿਆਉਣ ਦਾ ਦੋਸ਼ ਮੜ੍ਹਨ ਵਾਲੇ ਕਾਂਗਰਸੀ ਆਗੂਆਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਡੇਢ ਸਾਲ ਦੇ ਸਮੇਂ ਵਿਚ ਕੈਪਟਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਜਾਨ ਪਾ ਕੇ ਇਸ ਨੂੰ ਅਕਾਲੀ-ਭਾਜਪਾ ਨੂੰ ਟੱਕਰ ਦੇਣ ਦੇ ਸਮਰੱਥ ਬਣਾਇਆ, ਜਿਸ ਕਰਕੇ ਦੇਸ਼ ਭਰ ਦੇ ਮੀਡੀਆ ਨੇ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਦੇ ਅਨੁਮਾਨ ਲਾਏ ਸਨ। ਇਸ ਸਮੇਂ ਕਾਂਗਰਸ ਦੀ ਬੇੜੀ ਡੋਲੀ ਹੋਈ ਹੈ। ਇਸ ਵਾਰ ਲੋਕ ਸਭਾ ਚੋਣਾਂ ਸਮੇਂ ਕਾਂਗਰਸ ਲਈ ਇੱਕ-ਇੱਕ ਸੀਟ ਵੀ ਮਹੱਤਵ ਰੱਖੇਗੀ। ਹਾਲ ਹੀ ਵਿਚ 5 ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਹ ਸਪਸ਼ਟ ਇਸ਼ਾਰਾ ਦੇ ਰਹੇ ਹਨ ਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਆਉਣੀ ਤਾਂ ਦੂਰ ਦੀ ਗੱਲ ਬਲਕਿ ਯੂ. ਪੀ. ਏ.-3 ਆਉਣ ਦੀ ਸੰਭਾਵਨਾ ਵੀ ਘਟ ਰਹੀ ਹੈ। ਬਿਨਾ ਸ਼ੱਕ ਜਿੱਤ-ਹਾਰ ਤੈਅ ਕਰਨ ਲਈ ਬਹੁਤ ਸਾਰੇ ਕਾਰਨ ਭੂਮਿਕਾ ਅਦਾ ਕਰਦੇ ਹਨ ਤੇ ਅਜਿਹੇ ਵਿਚ ਜੇ ਹਾਰ ਹੋਈ ਹੈ ਤਾਂ ਉਸ ਲਈ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਤੇ ਕਾਂਗਰਸ ਹਾਈਕਮਾਨ ਨੂੰ ਵੀ ਇਸ ਹਾਰ ਦੀ ਜ਼ਿੰਮੇਵਾਰੀ ਤੋਂ ਪਾਸੇ ਨਹੀਂ ਕੀਤਾ ਜਾ ਸਕਦਾ। ਕੈਪਟਨ ਨੂੰ ਪ੍ਰਧਾਨਗੀ ਤੋਂ ਹਟਾਉਣਾ ਕਾਂਗਰਸ ਨੂੰ ਮਹਿੰਗਾ ਪੈ ਸਕਦਾ ਹੈ, ਜਿਸ ਕਰਕੇ ਕਾਂਗਰਸ ਹਾਈਕਮਾਨ ਨੂੰ ਫੂਕ-ਫੂਕ ਕੇ ਕਦਮ ਚੁੱਕਣੇ ਚਾਹੀਦੇ ਹਨ ਤੇ ਪੰਜਾਬ ਬਾਰੇ ਪਹਿਲਾਂ ਹੀ ਅਸਫ਼ਲ ਹੋਇਆ ਫ਼ਾਰਮੂਲਾ ਦੁਹਰਾਉਣ ਤੋਂ ਸੰਕੋਚ ਕਰਨਾ ਚਾਹੀਦਾ ਹੈ।